SplitEase ਗਰੁੱਪ ਵਿੱਚ ਲੋਕਾਂ ਨੂੰ ਸੱਦਾ ਕਿਵੇਂ ਦੇਈਏ?
ਹਰ ਗਰੁੱਪ ਦਾ ਇੱਕ ਸੱਦਾ ਕੋਡ ਹੁੰਦਾ ਹੈ। ਜਿਸ ਕੋਲ ਕੋਡ, ਲਿੰਕ ਜਾਂ QR ਕੋਡ ਹੈ, ਉਹ SplitEase ਐਪ ਤੋਂ ਗਰੁੱਪ ਵਿੱਚ ਸ਼ਾਮਲ ਹੋ ਸਕਦਾ ਹੈ।
ਕਦਮ
- ਗਰੁੱਪ ਖੋਲ੍ਹੋ, ਫਿਰ ਗਰੁੱਪ ਸੈਟਿੰਗਾਂ (Group settings) ਖੋਲ੍ਹਣ ਲਈ ਉੱਪਰ ਗਰੁੱਪ ਦੇ ਨਾਮ ਜਾਂ ⋯ ਬਟਨ 'ਤੇ ਟੈਪ ਕਰੋ।
- ਸੱਦਾ ਕੋਡ (Invite code) ਕਾਰਡ ਲੱਭੋ।
- ਸੱਦਾ ਲਿੰਕ ਕਾਪੀ ਕਰਨ ਲਈ ਲਿੰਕ ਕਾਪੀ ਕਰੋ (Copy link) 'ਤੇ ਟੈਪ ਕਰੋ, ਜਾਂ QR ਕੋਡ ਦਿਖਾਉਣ ਅਤੇ ਫ਼ੋਨ ਦੀ ਕਿਸੇ ਵੀ ਐਪ ਰਾਹੀਂ ਸੱਦਾ ਭੇਜਣ ਲਈ ਸਾਂਝਾ ਕਰੋ (Share) 'ਤੇ ਟੈਪ ਕਰੋ।
ਗਰੁੱਪ ਐਡਮਿਨ ਮੈਂਬਰ ਜੋੜੋ (Add members) 'ਤੇ ਟੈਪ ਕਰਕੇ SplitEase ਵਰਤਣ ਵਾਲੇ ਦੋਸਤਾਂ ਨੂੰ ਸਿੱਧਾ ਵੀ ਜੋੜ ਸਕਦੇ ਹਨ।
ਸੱਦਾ ਕੋਡ ਦੀ ਮਿਆਦ ਖ਼ਤਮ ਹੋ ਸਕਦੀ ਹੈ। ਜੇ ਕੋਈ ਕੋਡ ਕੰਮ ਨਾ ਕਰੇ, ਤਾਂ ਉਸੇ ਸਕ੍ਰੀਨ ਤੋਂ ਨਵਾਂ ਕੋਡ ਸਾਂਝਾ ਕਰੋ।
SplitEase ਐਪ ਅਜੇ ਪੰਜਾਬੀ ਵਿੱਚ ਉਪਲਬਧ ਨਹੀਂ ਹੈ। ਬਰੈਕਟਾਂ ਵਿੱਚ ਦਿੱਤੇ ਬਟਨਾਂ ਦੇ ਨਾਮ ਉਹੀ ਹਨ ਜੋ ਤੁਹਾਨੂੰ ਸਕ੍ਰੀਨ 'ਤੇ ਅੰਗਰੇਜ਼ੀ ਵਿੱਚ ਦਿਸਣਗੇ।