SplitEase ਵਿੱਚ ਗਰੁੱਪ ਕਿਵੇਂ ਬਣਾਈਏ?

ਗਰੁੱਪ ਵਿੱਚ ਉਹ ਖਰਚੇ ਹੁੰਦੇ ਹਨ ਜੋ ਤੁਸੀਂ ਉਹਨਾਂ ਹੀ ਲੋਕਾਂ ਨਾਲ ਵੰਡਦੇ ਹੋ, ਜਿਵੇਂ ਫਲੈਟਮੇਟ ਜਾਂ ਟ੍ਰਿਪ 'ਤੇ ਗਏ ਦੋਸਤ। SplitEase ਵਿੱਚ ਹਰ ਖਰਚਾ ਕਿਸੇ ਨਾ ਕਿਸੇ ਗਰੁੱਪ ਦਾ ਹੁੰਦਾ ਹੈ।

ਕਦਮ

  1. ਹੋਮ (Home) ਟੈਬ 'ਤੇ, ਆਪਣੇ ਗਰੁੱਪਾਂ ਦੇ ਕੋਲ + ਨਵਾਂ (+ New) 'ਤੇ ਟੈਪ ਕਰੋ।
  2. ਗਰੁੱਪ ਲਈ ਇਮੋਜੀ ਚੁਣਨ ਲਈ ਆਈਕਨ 'ਤੇ ਟੈਪ ਕਰੋ, ਫਿਰ ਨਾਮ ਲਿਖੋ।
  3. ਮੁਦਰਾ (Currency) ਹੇਠਾਂ ਉਹ ਮੁਦਰਾ ਚੁਣੋ ਜਿਸ ਵਿੱਚ ਜ਼ਿਆਦਾਤਰ ਖਰਚੇ ਹੋਣਗੇ।
  4. ਜੋ ਦੋਸਤ ਪਹਿਲਾਂ ਹੀ SplitEase ਵਰਤਦੇ ਹਨ ਉਨ੍ਹਾਂ ਨੂੰ ਜੋੜਨ ਲਈ ਸੰਪਰਕਾਂ ਤੋਂ ਜਾਂ ਫ਼ੋਨ ਨੰਬਰ ਨਾਲ ਜੋੜੋ (Add from contacts or by phone) 'ਤੇ ਟੈਪ ਕਰੋ। ਤੁਸੀਂ ਇਹ ਕਦਮ ਛੱਡ ਕੇ ਬਾਅਦ ਵਿੱਚ ਵੀ ਲੋਕਾਂ ਨੂੰ ਸੱਦਾ ਦੇ ਸਕਦੇ ਹੋ।
  5. ਬਣਾਓ (Create) 'ਤੇ ਟੈਪ ਕਰੋ।

ਮੁਫ਼ਤ ਪਲਾਨ ਵਿੱਚ ਵੱਧ ਤੋਂ ਵੱਧ 3 ਗਰੁੱਪ ਬਣਾਏ ਜਾ ਸਕਦੇ ਹਨ। SplitEase+ ਵਿੱਚ ਇਹ ਸੀਮਾ ਨਹੀਂ ਰਹਿੰਦੀ।

SplitEase ਐਪ ਅਜੇ ਪੰਜਾਬੀ ਵਿੱਚ ਉਪਲਬਧ ਨਹੀਂ ਹੈ। ਬਰੈਕਟਾਂ ਵਿੱਚ ਦਿੱਤੇ ਬਟਨਾਂ ਦੇ ਨਾਮ ਉਹੀ ਹਨ ਜੋ ਤੁਹਾਨੂੰ ਸਕ੍ਰੀਨ 'ਤੇ ਅੰਗਰੇਜ਼ੀ ਵਿੱਚ ਦਿਸਣਗੇ।

ਸੰਬੰਧਿਤ ਸਵਾਲ

ਅਜੇ ਵੀ ਮਦਦ ਚਾਹੀਦੀ ਹੈ?

ਸਾਨੂੰ ਲਿਖੋ, SplitEase ਟੀਮ ਦਾ ਕੋਈ ਵਿਅਕਤੀ ਤੁਹਾਨੂੰ ਜਵਾਬ ਦੇਵੇਗਾ।

ਸਹਾਇਤਾ ਨਾਲ ਸੰਪਰਕ ਕਰੋ
ਭਾਸ਼ਾ: ਪੰਜਾਬੀ