ਖਰਚਾ ਕਿਵੇਂ ਜੋੜੀਏ?
ਜਦੋਂ ਕੋਈ ਗਰੁੱਪ ਦੀ ਕਿਸੇ ਸਾਂਝੀ ਚੀਜ਼ ਲਈ ਭੁਗਤਾਨ ਕਰੇ, ਤਾਂ ਖਰਚਾ ਜੋੜੋ। ਸੇਵ ਕਰਦੇ ਹੀ SplitEase ਸਭ ਦਾ ਬੈਲੇਂਸ ਅੱਪਡੇਟ ਕਰ ਦਿੰਦਾ ਹੈ।
ਕਦਮ
- ਟੈਬ ਬਾਰ ਦੇ ਵਿਚਕਾਰ + ਬਟਨ 'ਤੇ ਟੈਪ ਕਰੋ, ਜਾਂ ਗਰੁੱਪ ਖੋਲ੍ਹ ਕੇ ਖਰਚਾ ਜੋੜੋ (Add expense) 'ਤੇ ਟੈਪ ਕਰੋ।
- ਉੱਪਰ ਗਰੁੱਪ ਦੀ ਜਾਂਚ ਕਰੋ, ਫਿਰ ਰਕਮ (Amount) ਲਿਖੋ ਅਤੇ ਦੱਸੋ ਕਿ ਖਰਚਾ ਕਿਸ ਚੀਜ਼ ਦਾ ਸੀ।
- ਕਿਸਨੇ ਭੁਗਤਾਨ ਕੀਤਾ (Paid by) ਹੇਠਾਂ ਚੁਣੋ ਕਿ ਭੁਗਤਾਨ ਕਿਸਨੇ ਕੀਤਾ।
- ਵੰਡ (Split) ਹੇਠਾਂ ਚੁਣੋ ਕਿ ਖਰਚਾ ਕਿਨ੍ਹਾਂ ਵਿੱਚ ਅਤੇ ਕਿਵੇਂ ਵੰਡਿਆ ਜਾਵੇ। ਡਿਫ਼ੌਲਟ ਤੌਰ 'ਤੇ ਬਰਾਬਰ ਵੰਡ ਹੁੰਦੀ ਹੈ।
- ਸੇਵ ਕਰੋ (Save) 'ਤੇ ਟੈਪ ਕਰੋ।
SplitEase ਵੇਰਵੇ ਦੇ ਆਧਾਰ 'ਤੇ ਇੱਕ ਸ਼੍ਰੇਣੀ ਸੁਝਾਉਂਦਾ ਹੈ। ਸੇਵ ਕਰਨ ਤੋਂ ਪਹਿਲਾਂ ਤੁਸੀਂ ਇਸਨੂੰ ਬਦਲ ਸਕਦੇ ਹੋ।
ਕਿਸੇ ਹੋਰ ਮੁਦਰਾ ਵਿੱਚ ਖਰਚਾ ਲਿਖਣ ਲਈ ਰਕਮ ਦੇ ਕੋਲ ਮੁਦਰਾ ਚਿੰਨ੍ਹ 'ਤੇ ਟੈਪ ਕਰੋ।
SplitEase ਐਪ ਅਜੇ ਪੰਜਾਬੀ ਵਿੱਚ ਉਪਲਬਧ ਨਹੀਂ ਹੈ। ਬਰੈਕਟਾਂ ਵਿੱਚ ਦਿੱਤੇ ਬਟਨਾਂ ਦੇ ਨਾਮ ਉਹੀ ਹਨ ਜੋ ਤੁਹਾਨੂੰ ਸਕ੍ਰੀਨ 'ਤੇ ਅੰਗਰੇਜ਼ੀ ਵਿੱਚ ਦਿਸਣਗੇ।