ਰਸੀਦ ਸਕੈਨ ਕਰਕੇ ਖਰਚਾ ਕਿਵੇਂ ਜੋੜੀਏ?
ਰਸੀਦ ਸਕੈਨਿੰਗ ਬਿੱਲ ਤੋਂ ਕੁੱਲ ਰਕਮ ਅਤੇ ਵੇਰਵੇ ਪੜ੍ਹ ਲੈਂਦੀ ਹੈ, ਤਾਂ ਜੋ ਤੁਹਾਨੂੰ ਟਾਈਪ ਨਾ ਕਰਨਾ ਪਵੇ। ਇਹ SplitEase+ ਦਾ ਹਿੱਸਾ ਹੈ।
ਕਦਮ
- + ਬਟਨ 'ਤੇ ਟੈਪ ਕਰੋ, ਫਿਰ ਸਕੈਨ (Scan) 'ਤੇ ਟੈਪ ਕਰੋ।
- ਪੂਰੇ ਬਿੱਲ ਦੀ ਫ਼ੋਟੋ ਖਿੱਚੋ, ਜਾਂ ਪਹਿਲਾਂ ਤੋਂ ਮੌਜੂਦ ਫ਼ਾਈਲ ਲਈ ਗੈਲਰੀ (Library) ਜਾਂ PDF ਚੁਣੋ।
- SplitEase ਨੂੰ ਮਿਲੇ ਵੇਰਵੇ ਜਾਂਚੋ ਅਤੇ ਵਰਤੋ (Use) 'ਤੇ ਟੈਪ ਕਰੋ।
- ਦੇਖੋ ਕਿ ਭੁਗਤਾਨ ਕਿਸਨੇ ਕੀਤਾ ਅਤੇ ਵੰਡ ਕਿਵੇਂ ਹੈ, ਫਿਰ ਸੇਵ ਕਰੋ (Save) 'ਤੇ ਟੈਪ ਕਰੋ।
ਤਸਵੀਰ ਨੂੰ ਪੜ੍ਹਨ ਲਈ SplitEase 'ਤੇ ਅੱਪਲੋਡ ਕੀਤਾ ਜਾਂਦਾ ਹੈ। ਇਸਨੂੰ ਕਿਵੇਂ ਸੰਭਾਲਿਆ ਜਾਂਦਾ ਹੈ, ਇਹ ਜਾਣਨ ਲਈ ਸਾਡੀ ਪਰਦੇਦਾਰੀ ਨੀਤੀ ਦੇਖੋ।
ਸਕੈਨ ਵਿੱਚ ਗਲਤੀ ਹੋ ਸਕਦੀ ਹੈ। ਸੇਵ ਕਰਨ ਤੋਂ ਪਹਿਲਾਂ ਹਮੇਸ਼ਾ ਰਕਮ ਜਾਂਚ ਲਓ।
SplitEase ਐਪ ਅਜੇ ਪੰਜਾਬੀ ਵਿੱਚ ਉਪਲਬਧ ਨਹੀਂ ਹੈ। ਬਰੈਕਟਾਂ ਵਿੱਚ ਦਿੱਤੇ ਬਟਨਾਂ ਦੇ ਨਾਮ ਉਹੀ ਹਨ ਜੋ ਤੁਹਾਨੂੰ ਸਕ੍ਰੀਨ 'ਤੇ ਅੰਗਰੇਜ਼ੀ ਵਿੱਚ ਦਿਸਣਗੇ।