ਕੀ ਇੱਕ ਗਰੁੱਪ ਵਿੱਚ ਇੱਕ ਤੋਂ ਵੱਧ ਮੁਦਰਾਵਾਂ ਵਰਤ ਸਕਦੇ ਹਾਂ?

ਹਾਂ। ਹਰ ਗਰੁੱਪ ਦੀ ਇੱਕ ਡਿਫ਼ੌਲਟ ਮੁਦਰਾ ਹੁੰਦੀ ਹੈ, ਅਤੇ ਹਰ ਖਰਚੇ ਵਿੱਚ ਵੱਖਰੀ ਮੁਦਰਾ ਵਰਤੀ ਜਾ ਸਕਦੀ ਹੈ, ਜੋ ਵਿਦੇਸ਼ ਯਾਤਰਾ 'ਤੇ ਕੰਮ ਆਉਂਦੀ ਹੈ।

ਕਦਮ

  1. ਖਰਚਾ ਜੋੜਦੇ ਜਾਂ ਸੋਧਦੇ ਸਮੇਂ ਰਕਮ ਦੇ ਕੋਲ ਮੁਦਰਾ ਚਿੰਨ੍ਹ 'ਤੇ ਟੈਪ ਕਰੋ ਅਤੇ ਮੁਦਰਾ ਚੁਣੋ।
  2. ਗਰੁੱਪ ਦੀ ਡਿਫ਼ੌਲਟ ਮੁਦਰਾ ਬਦਲਣ ਲਈ ਗਰੁੱਪ ਸੈਟਿੰਗਾਂ (Group settings) ਖੋਲ੍ਹੋ ਅਤੇ ਡਿਫ਼ੌਲਟ ਮੁਦਰਾ (Default currency) 'ਤੇ ਟੈਪ ਕਰੋ। ਇਸਨੂੰ ਸਿਰਫ਼ ਗਰੁੱਪ ਐਡਮਿਨ ਬਦਲ ਸਕਦੇ ਹਨ।

SplitEase ਮੁਦਰਾਵਾਂ ਨੂੰ ਆਪਸ ਵਿੱਚ ਬਦਲਦਾ ਨਹੀਂ। ਬੈਲੇਂਸ ਅਤੇ ਚੁਕਾਉਣ ਵਾਲੀ ਰਕਮ ਹਰ ਮੁਦਰਾ ਲਈ ਵੱਖਰੀ ਦਿਖਾਈ ਜਾਂਦੀ ਹੈ।

ਨਵੇਂ ਗਰੁੱਪਾਂ ਦੀ ਮੁਦਰਾ ਪ੍ਰੋਫਾਈਲ (Profile) → ਮੁਦਰਾ (Currency) ਤੋਂ ਲਈ ਜਾਂਦੀ ਹੈ।

SplitEase ਐਪ ਅਜੇ ਪੰਜਾਬੀ ਵਿੱਚ ਉਪਲਬਧ ਨਹੀਂ ਹੈ। ਬਰੈਕਟਾਂ ਵਿੱਚ ਦਿੱਤੇ ਬਟਨਾਂ ਦੇ ਨਾਮ ਉਹੀ ਹਨ ਜੋ ਤੁਹਾਨੂੰ ਸਕ੍ਰੀਨ 'ਤੇ ਅੰਗਰੇਜ਼ੀ ਵਿੱਚ ਦਿਸਣਗੇ।

ਸੰਬੰਧਿਤ ਸਵਾਲ

ਅਜੇ ਵੀ ਮਦਦ ਚਾਹੀਦੀ ਹੈ?

ਸਾਨੂੰ ਲਿਖੋ, SplitEase ਟੀਮ ਦਾ ਕੋਈ ਵਿਅਕਤੀ ਤੁਹਾਨੂੰ ਜਵਾਬ ਦੇਵੇਗਾ।

ਸਹਾਇਤਾ ਨਾਲ ਸੰਪਰਕ ਕਰੋ
ਭਾਸ਼ਾ: ਪੰਜਾਬੀ