ਕਿਸੇ ਨਾਲ ਹਿਸਾਬ ਕਿਵੇਂ ਚੁਕਾਈਏ?

SplitEase ਇਹ ਹਿਸਾਬ ਰੱਖਦਾ ਹੈ ਕਿ ਕਿਸਦਾ ਕਿਸ ਵੱਲ ਕਿੰਨਾ ਬਣਦਾ ਹੈ, ਪਰ ਭੁਗਤਾਨ ਆਪ ਨਹੀਂ ਕਰਦਾ। ਦੂਜੇ ਵਿਅਕਤੀ ਨੂੰ ਜਿਵੇਂ ਤੁਸੀਂ ਆਮ ਤੌਰ 'ਤੇ ਭੁਗਤਾਨ ਕਰਦੇ ਹੋ ਉਵੇਂ ਕਰੋ, ਫਿਰ ਐਪ ਵਿੱਚ ਦਰਜ ਕਰੋ ਤਾਂ ਜੋ ਦੋਵਾਂ ਦੇ ਬੈਲੇਂਸ ਅੱਪਡੇਟ ਹੋ ਜਾਣ।

ਕਦਮ

  1. ਗਰੁੱਪ ਖੋਲ੍ਹੋ ਅਤੇ ਹਿਸਾਬ ਚੁਕਾਓ (Settle up) 'ਤੇ ਟੈਪ ਕਰੋ।
  2. ਜੇ ਤੁਸੀਂ ਕਿਸੇ ਨੂੰ ਭੁਗਤਾਨ ਕੀਤਾ ਹੈ, ਤਾਂ ਉਸਦੇ ਨਾਮ ਦੇ ਕੋਲ ਭੁਗਤਾਨ ਦਰਜ ਕਰੋ (Record payment) 'ਤੇ ਟੈਪ ਕਰੋ, ਰਕਮ ਜਾਂਚੋ ਅਤੇ ਪੁਸ਼ਟੀ ਕਰੋ। ਤੁਸੀਂ ਬਕਾਏ ਦਾ ਕੁਝ ਹਿੱਸਾ ਵੀ ਦਰਜ ਕਰ ਸਕਦੇ ਹੋ।
  3. ਜੇ ਕਿਸੇ ਨੇ ਤੁਹਾਨੂੰ ਭੁਗਤਾਨ ਕੀਤਾ ਹੈ, ਤਾਂ ਉਸਦੇ ਨਾਮ ਦੇ ਕੋਲ ਮਿਲ ਗਿਆ ਵਜੋਂ ਦਰਜ ਕਰੋ (Mark as received) 'ਤੇ ਟੈਪ ਕਰੋ ਅਤੇ ਪੁਸ਼ਟੀ ਕਰੋ।

ਪਿਛਲੇ ਭੁਗਤਾਨ ਦੇਖਣ ਲਈ ਉਸੇ ਸਕ੍ਰੀਨ 'ਤੇ ਇਤਿਹਾਸ (History) 'ਤੇ ਟੈਪ ਕਰੋ।

SplitEase ਐਪ ਅਜੇ ਪੰਜਾਬੀ ਵਿੱਚ ਉਪਲਬਧ ਨਹੀਂ ਹੈ। ਬਰੈਕਟਾਂ ਵਿੱਚ ਦਿੱਤੇ ਬਟਨਾਂ ਦੇ ਨਾਮ ਉਹੀ ਹਨ ਜੋ ਤੁਹਾਨੂੰ ਸਕ੍ਰੀਨ 'ਤੇ ਅੰਗਰੇਜ਼ੀ ਵਿੱਚ ਦਿਸਣਗੇ।

ਸੰਬੰਧਿਤ ਸਵਾਲ

ਅਜੇ ਵੀ ਮਦਦ ਚਾਹੀਦੀ ਹੈ?

ਸਾਨੂੰ ਲਿਖੋ, SplitEase ਟੀਮ ਦਾ ਕੋਈ ਵਿਅਕਤੀ ਤੁਹਾਨੂੰ ਜਵਾਬ ਦੇਵੇਗਾ।

ਸਹਾਇਤਾ ਨਾਲ ਸੰਪਰਕ ਕਰੋ
ਭਾਸ਼ਾ: ਪੰਜਾਬੀ