SplitEase ਭੁਗਤਾਨਾਂ ਦੀ ਗਿਣਤੀ ਕਿਵੇਂ ਘਟਾਉਂਦਾ ਹੈ?

ਵੱਡੇ ਗਰੁੱਪ ਵਿੱਚ ਲੋਕ ਇੱਕ-ਦੂਜੇ ਦੇ ਕਰਜ਼ੇ ਦੇ ਚੱਕਰ ਵਿੱਚ ਫਸ ਸਕਦੇ ਹਨ। SplitEase ਹਿਸਾਬ ਲਾ ਸਕਦਾ ਹੈ ਕਿ ਘੱਟ ਤੋਂ ਘੱਟ ਕਿਹੜੇ ਭੁਗਤਾਨ ਸਾਰੇ ਬੈਲੇਂਸ ਬਰਾਬਰ ਕਰ ਦੇਣਗੇ।

ਕਦਮ

  1. ਗਰੁੱਪ ਖੋਲ੍ਹੋ ਅਤੇ ਹਿਸਾਬ ਚੁਕਾਓ (Settle up) 'ਤੇ ਟੈਪ ਕਰੋ।
  2. ਪ੍ਰਤੀ ਵਿਅਕਤੀ (Per person) ਤੋਂ ਆਪਟੀਮਾਈਜ਼ਡ (Optimized) 'ਤੇ ਬਦਲੋ।
  3. ਸੂਚੀ ਵਿੱਚ ਦਿੱਤੇ ਭੁਗਤਾਨ ਕਰੋ ਅਤੇ ਹਰ ਇੱਕ ਨੂੰ ਦਰਜ ਕਰੋ।

ਪ੍ਰਤੀ ਵਿਅਕਤੀ (Per person) ਵਿੱਚ ਦਿਸਦਾ ਹੈ ਕਿ ਤੁਸੀਂ ਹਰ ਵਿਅਕਤੀ ਨੂੰ ਸਿੱਧਾ ਕਿੰਨਾ ਦੇਣਾ ਹੈ। ਦੋਵਾਂ ਵਿਊ ਵਿੱਚ ਚੁਕਾਈ ਜਾਣ ਵਾਲੀ ਕੁੱਲ ਰਕਮ ਇੱਕੋ ਹੁੰਦੀ ਹੈ।

SplitEase ਐਪ ਅਜੇ ਪੰਜਾਬੀ ਵਿੱਚ ਉਪਲਬਧ ਨਹੀਂ ਹੈ। ਬਰੈਕਟਾਂ ਵਿੱਚ ਦਿੱਤੇ ਬਟਨਾਂ ਦੇ ਨਾਮ ਉਹੀ ਹਨ ਜੋ ਤੁਹਾਨੂੰ ਸਕ੍ਰੀਨ 'ਤੇ ਅੰਗਰੇਜ਼ੀ ਵਿੱਚ ਦਿਸਣਗੇ।

ਸੰਬੰਧਿਤ ਸਵਾਲ

ਅਜੇ ਵੀ ਮਦਦ ਚਾਹੀਦੀ ਹੈ?

ਸਾਨੂੰ ਲਿਖੋ, SplitEase ਟੀਮ ਦਾ ਕੋਈ ਵਿਅਕਤੀ ਤੁਹਾਨੂੰ ਜਵਾਬ ਦੇਵੇਗਾ।

ਸਹਾਇਤਾ ਨਾਲ ਸੰਪਰਕ ਕਰੋ
ਭਾਸ਼ਾ: ਪੰਜਾਬੀ