ਗਰੁੱਪ ਦੇ ਖਰਚੇ ਕਿਵੇਂ ਐਕਸਪੋਰਟ ਕਰੀਏ?
ਤੁਸੀਂ ਆਪਣੇ ਰਿਕਾਰਡ ਲਈ ਜਾਂ ਸਾਂਝਾ ਕਰਨ ਲਈ ਗਰੁੱਪ ਦੇ ਖਰਚੇ ਫ਼ਾਈਲ ਵਜੋਂ SplitEase ਤੋਂ ਕੱਢ ਸਕਦੇ ਹੋ। ਇਹ SplitEase+ ਦਾ ਹਿੱਸਾ ਹੈ।
ਕਦਮ
- ਗਰੁੱਪ ਖੋਲ੍ਹੋ, ਫਿਰ ਗਰੁੱਪ ਸੈਟਿੰਗਾਂ (Group settings) ਖੋਲ੍ਹੋ।
- ਹਿਸਾਬ ਐਕਸਪੋਰਟ ਕਰੋ (Export ledger) 'ਤੇ ਟੈਪ ਕਰੋ।
- PDF, CSV ਜਾਂ Excel ਚੁਣੋ। ਚੁਕਾਏ ਹਿਸਾਬ ਵੀ ਸ਼ਾਮਲ ਕਰੋ (Include settlements) ਨੂੰ ਚਾਲੂ ਜਾਂ ਬੰਦ ਕਰੋ।
- ਐਕਸਪੋਰਟ ਕਰੋ (Export) 'ਤੇ ਟੈਪ ਕਰੋ, ਫ਼ਾਈਲ ਤਿਆਰ ਹੋਣ ਦੀ ਉਡੀਕ ਕਰੋ, ਫਿਰ ਉਸਨੂੰ ਸੇਵ ਜਾਂ ਸਾਂਝਾ ਕਰੋ।
ਫ਼ਾਈਲ ਸਿਰਫ਼ ਇੱਕ ਵਾਰ ਡਾਊਨਲੋਡ ਕੀਤੀ ਜਾ ਸਕਦੀ ਹੈ। ਸਕ੍ਰੀਨ ਬੰਦ ਕਰਨ ਤੋਂ ਪਹਿਲਾਂ ਉਸਨੂੰ ਸੇਵ ਕਰ ਲਓ ਜਾਂ ਭੇਜ ਦਿਓ।
SplitEase ਐਪ ਅਜੇ ਪੰਜਾਬੀ ਵਿੱਚ ਉਪਲਬਧ ਨਹੀਂ ਹੈ। ਬਰੈਕਟਾਂ ਵਿੱਚ ਦਿੱਤੇ ਬਟਨਾਂ ਦੇ ਨਾਮ ਉਹੀ ਹਨ ਜੋ ਤੁਹਾਨੂੰ ਸਕ੍ਰੀਨ 'ਤੇ ਅੰਗਰੇਜ਼ੀ ਵਿੱਚ ਦਿਸਣਗੇ।