ਦੁਹਰਾਇਆ ਜਾਣ ਵਾਲਾ ਖਰਚਾ ਕਿਵੇਂ ਸੈੱਟ ਕਰੀਏ?
ਦੁਹਰਾਇਆ ਜਾਣ ਵਾਲਾ ਖਰਚਾ ਆਪਣੀ ਤਾਰੀਖ਼ 'ਤੇ ਆਪਣੇ-ਆਪ ਗਰੁੱਪ ਵਿੱਚ ਜੁੜ ਜਾਂਦਾ ਹੈ, ਉਸੇ ਤਰ੍ਹਾਂ ਵੰਡਿਆ ਜਿਵੇਂ ਤੁਸੀਂ ਸੈੱਟ ਕੀਤਾ ਹੈ। ਇਹ SplitEase+ ਦਾ ਹਿੱਸਾ ਹੈ।
ਕਦਮ
- ਗਰੁੱਪ ਖੋਲ੍ਹੋ, ਫਿਰ ਗਰੁੱਪ ਸੈਟਿੰਗਾਂ (Group settings) ਖੋਲ੍ਹੋ।
- ਦੁਹਰਾਏ ਜਾਣ ਵਾਲੇ ਖਰਚੇ (Recurring expenses) 'ਤੇ ਟੈਪ ਕਰੋ, ਫਿਰ ਜੋੜੋ (Add) 'ਤੇ ਟੈਪ ਕਰੋ।
- ਰਕਮ, ਕੌਣ ਭੁਗਤਾਨ ਕਰੇਗਾ ਅਤੇ ਵੰਡ ਕਿਵੇਂ ਹੋਵੇਗੀ ਲਿਖੋ, ਫਿਰ ਚੁਣੋ ਕਿ ਇਹ ਕਿੰਨੀ ਵਾਰ ਦੁਹਰਾਇਆ ਜਾਵੇ: ਰੋਜ਼ਾਨਾ, ਹਫ਼ਤਾਵਾਰ, ਮਹੀਨਾਵਾਰ ਜਾਂ ਸਾਲਾਨਾ।
- ਸੇਵ ਕਰੋ (Save) 'ਤੇ ਟੈਪ ਕਰੋ।
ਕਿਸੇ ਇੱਕ ਵਾਰ ਨੂੰ ਛੱਡਣ ਲਈ ਦੁਹਰਾਇਆ ਜਾਣ ਵਾਲਾ ਖਰਚਾ ਖੋਲ੍ਹੋ ਅਤੇ ਅਗਲੀ ਵਾਰ ਛੱਡੋ (Skip the next occurrence) 'ਤੇ ਟੈਪ ਕਰੋ। ਉਸ ਤੋਂ ਬਾਅਦ ਸ਼ਡਿਊਲ ਪਹਿਲਾਂ ਵਾਂਗ ਚੱਲਦਾ ਰਹਿੰਦਾ ਹੈ।
SplitEase ਐਪ ਅਜੇ ਪੰਜਾਬੀ ਵਿੱਚ ਉਪਲਬਧ ਨਹੀਂ ਹੈ। ਬਰੈਕਟਾਂ ਵਿੱਚ ਦਿੱਤੇ ਬਟਨਾਂ ਦੇ ਨਾਮ ਉਹੀ ਹਨ ਜੋ ਤੁਹਾਨੂੰ ਸਕ੍ਰੀਨ 'ਤੇ ਅੰਗਰੇਜ਼ੀ ਵਿੱਚ ਦਿਸਣਗੇ।