SplitEase ਦਾ ਪੁਸ਼ਟੀਕਰਨ ਕੋਡ ਨਹੀਂ ਆਇਆ
SplitEase ਤੁਹਾਡੇ ਫ਼ੋਨ ਨੰਬਰ 'ਤੇ SMS ਰਾਹੀਂ ਭੇਜੇ 6 ਅੰਕਾਂ ਦੇ ਕੋਡ ਨਾਲ ਤੁਹਾਨੂੰ ਸਾਈਨ ਇਨ ਕਰਦਾ ਹੈ।
ਕਦਮ
- ਜਾਂਚੋ ਕਿ ਸਕ੍ਰੀਨ 'ਤੇ ਦਿਸ ਰਿਹਾ ਨੰਬਰ ਸਹੀ ਹੈ। ਜੇ ਨਹੀਂ, ਤਾਂ ਬਦਲੋ (Change) 'ਤੇ ਟੈਪ ਕਰੋ ਅਤੇ ਨੰਬਰ ਦੁਬਾਰਾ ਲਿਖੋ।
- ਇੱਕ ਮਿੰਟ ਉਡੀਕ ਕਰੋ। ਤੁਹਾਡੇ ਨੈੱਟਵਰਕ ਕਾਰਨ ਸੁਨੇਹੇ ਦੇਰ ਨਾਲ ਆ ਸਕਦੇ ਹਨ।
- ਕੋਡ ਨਹੀਂ ਮਿਲਿਆ? (Didn't get it?) 'ਤੇ ਟੈਪ ਕਰੋ। 60 ਸਕਿੰਟਾਂ ਬਾਅਦ ਹੁਣੇ ਦੁਬਾਰਾ ਭੇਜੋ (Resend now) ਉਪਲਬਧ ਹੋ ਜਾਂਦਾ ਹੈ। ਨਵਾਂ ਕੋਡ ਲੈਣ ਲਈ ਉਸ 'ਤੇ ਟੈਪ ਕਰੋ।
- ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਵਿੱਚ ਸਿਗਨਲ ਹੈ ਅਤੇ ਇਹ ਅਣਜਾਣ ਭੇਜਣ ਵਾਲਿਆਂ ਦੇ ਸੁਨੇਹੇ ਬਲੌਕ ਨਹੀਂ ਕਰ ਰਿਹਾ।
ਬਹੁਤ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਤੁਹਾਨੂੰ ਦੁਬਾਰਾ ਕੋਸ਼ਿਸ਼ ਕਰਨ ਤੋਂ ਪਹਿਲਾਂ ਕੁਝ ਮਿੰਟ ਉਡੀਕ ਕਰਨ ਲਈ ਕਿਹਾ ਜਾਵੇਗਾ।
ਅਜੇ ਵੀ ਕੋਡ ਨਹੀਂ ਆਇਆ? ਵਰਤੇ ਗਏ ਫ਼ੋਨ ਨੰਬਰ ਨਾਲ ਸਾਡੇ ਨਾਲ ਸੰਪਰਕ ਕਰੋ।
SplitEase ਐਪ ਅਜੇ ਪੰਜਾਬੀ ਵਿੱਚ ਉਪਲਬਧ ਨਹੀਂ ਹੈ। ਬਰੈਕਟਾਂ ਵਿੱਚ ਦਿੱਤੇ ਬਟਨਾਂ ਦੇ ਨਾਮ ਉਹੀ ਹਨ ਜੋ ਤੁਹਾਨੂੰ ਸਕ੍ਰੀਨ 'ਤੇ ਅੰਗਰੇਜ਼ੀ ਵਿੱਚ ਦਿਸਣਗੇ।